ਟਰਾਂਟੋ (ਜਰਨੈਲ ਬਸੋਤਾ) ਪਰਵਾਸੀ ਇੰਟਰਟੇਨਮੈਂਟ ਇੰਕ ਅਤੇ ਪ੍ਰਵਾਸੀ ਮੀਡੀਆ ਗਰੁੱਪ ਦੇ ਰਜਿੰਦਰ ਸੈਣੀ ਵਲੋਂ ਅੱਜ ਅਜੇ ਮੋਦੀ ਇੰਟਰਟੇਨਮੈਂਟ ਅਤੇ PBDH2 ਕਾਰਪੋਰਟੇਸ਼ਨ
ਨੂੰ ਚਿੱਠੀ ਲਿਖ ਕੇ ਸਖ਼ਤ ਸ਼ਬਦਾਂ ਵਿੱਚ ਤਾੜਨਾ ਕੀਤੀ ਹੈ ਕਿ ਉਹ ਮਲਟੀ ਮਿਲੀਅਨ ਡਾਲਰ
ਇੰਟਰਪ੍ਰਾਈਜ਼ ਜੋ ਉਨਟਾਰੀਓ ਵਿੱਚ ਅਗਸਤ ਮਹੀਨੇ ਵਿੱਚ ਹੋਣ ਜਾ ਰਹੀ ਹੈ ਉਸ ਲਈ ਸੰਕਟ
ਪੈਦਾ ਕਰਨਾ ਬੰਦ ਕਰਨ। ਮੋਦੀ ਵਲੋਂ ਰਾਜਿੰਦਰ ਸੈਣੀ ਨੂੰ ਭੇਜੇ ਗਏ ਨੋਟਿਸ ਬਾਰੇ ਪਰਵਾਸੀ
ਮੀਡੀਆ ਗਰੁੱਪ ਦੇ ਵਕੀਲ ਗਰੈਗਰੀ ਲੁਡਲੋਅ ਨੇ ਲਿਖਿਆ ਹੈ ਕਿ ਇਹ ਨੋਟਿਸ ਸੈਣੀ ਨੂੰ
ਬਲੈਕਮੇਲ ਕਰਨ ਦੀ ਕੋਸਿ਼ਸ਼ ਹੈ। ਉਨ੍ਹਾਂ ਲਿਖਿਆ ਕਿ ਅਸੀਂ ਤੁਹਾਡੇ ਨੋਟਿਸ ਵਿੱਚ ਲਿਖੇ
ਗਏ ਝੂਠ ਨੂੰ ਸੂਚੀਵੱਧ ਨਹੀਂ ਕਰਦੇ। ਪਰਵਾਸੀ ਮੀਡੀਆ ਗਰੁੱਪ ਦੇ ਲੀਗਲ ਕੌਂਸਲ ਨੇ ਪੱਤਰ
ਵਿੱਚ ਵਾਰਨਿੰਗ ਦਿੰਦਿਆਂ ਕਿਹਾ ਗਿਆ ਹੈ ਕਿ ਅਗਰ ਤੁਸੀਂ ਇੰਝ ਹੀ ਲਾਇਬਲ ਅਤੇ ਅੱਗੇ ਭੰਡੀ
ਪ੍ਰਚਾਰ ਕਰਨਾ ਜਾਰੀ ਰੱਖਿਆ ਤਾਂ ਕਾਨੂੰਨ ਨੂੰ ਪੂਰੀ ਤਰ੍ਹਾਂ ਲਾਗੂ ਕਰਦਿਆਂ ਤੁਸੀਂ ਇਸ
ਸਦਕਾ ਹੋਣ ਵਾਲੇ ਨੁਕਸਾਨ ਦੇ ਜਿ਼ੰਮੇਵਾਰ ਹੋਵੋਂਗੇ ਜੋ ਮਿਲੀਅਨ ਡਾਲਰ ਵਿੱਚ ਹੋ ਸਕਦਾ
ਹੈ।
ਵਰਨਣਯੋਗ ਹੈ ਕਿ ਅਜੇ ਮੋਦੀ ਇੰਟਰਟੇਨਮੈਂਟ ਅਤੇ PBDH2 ਕਾਰਪੋਰਟੇਸ਼ਨ ਨਾਵਾਂ ਦੀਆਂ ਦੋਵੇਂ ਕੰਪਨੀਆਂ, ਜਿਸ ਦਾ ਮਾਲਕ ਅਤੇ ਡਾਇਰੈਕਟਰ ਅਜੇ ਮੋਦੀ ਹੈ, “ਪਿਫਟਾ ਅਵਾਰਡਜ਼” ਉਨ੍ਹਾਂ ਦੀ “ਇੰਟਲੈਕਚੂਅਲ ਪ੍ਰਾਪਰਟੀ” ਦਾ ਤੌਰ ਤੇ ਮਾਲਕ ਹੈ। “ਇੰਟਲੈਕਚੂਅਲ ਪ੍ਰਾਪਰਟੀ” ਪ੍ਰਤੀ ਕੈਨੇਡਾ ਦਾ ਕਾਨੂੰਨ ਬੜਾ ਸਪੱਸ਼ਟ ਹੈ। ਇਸਦਾ ਮੂਲ ਭਾਵ “Common types of intellectual property (IP) rights include copyrights, trademarks, patents, industrial design rights and trade secrets in some jurisdictions.” ਹੈ, ਜੋ ਕਾਪੀ ਰਾਈਟ ਅਤੇ ਕਿਸੇ ਪ੍ਰਾਜੈਕਟ ਨੂੰ ਵਿਉਂਤਣ ਨਾਲ ਜੁੜਿਆ ਹੋਇਆ ਹੈ।
ਅਜੇ ਮੋਦੀ ਇੰਟਰਟੇਨਮੈਂਟ ਅਤੇ PBDH2 ਕਾਰਪੋਰਟੇਸ਼ਨ ਜਾਰੀ ਪ੍ਰੈੱਸ ਰੀਲੀਜ਼ ਵਿੱਚ ਅਜੇ ਮੋਦੀ ਨੇ ਦੱਸਿਆ ਕਿ ਪਿਫਟਾ ਅਵਾਰਡਜ਼ ਦਾ ਸੰਕਲਪਾਤਮਕ ਉਹ ਹੈ ਅਤੇ ਉਹ ਇਸ ਨੂੰ 1 ਸਾਲ ਤੋਂ ਆਰਗੇਨਾਈਜ਼ ਕਰ ਰਿਹਾ ਸੀ। ਪ੍ਰੈੱਸ ਰੀਲੀਜ਼ ਵਿੱਚ ਅਜੇ ਮੋਦੀ ਨੇ ਦਾਹਵਾ ਕੀਤਾ ਹੈ ਕਿ ਉਹ ਪਿਫਟਾ ਕਰਵਾਉਣ ਲਈ ਪਿਛਲੇ 2-3 ਸਾਲ ਤੋਂ ਲੱਗਿਆ ਹੋਇਆ ਸੀ। ਜਨਵਰੀ 2011 ਵਿੱਚ ਇਹ ਪ੍ਰਾਜੈਕਟ ਤਿਆਰ ਹੋਇਆ, ਜਿਸ ਨੂੰ ਆਰਗੇਨਾਈਜ਼ ਕਰਨ ਵਾਸਤੇ ਪਰਵਾਸੀ ਮੀਡੀਆ ਗਰੁੱਪ ਦੇ ਮਾਲਕ ਰਜਿੰਦਰ ਸੈਣੀ ਨੂੰ ਬੁਲਾ ਕੇ ਉਸ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ । ਪਰਵਾਸੀ ਮੀਡੀਆ ਗਰੁੱਪ ਦੇ ਵਕੀਲ ਦੀ ਚਿੱਠੀ ਅਨੁਸਾਰ ਮੋਦੀ ਨੇ ਕਦੇ ਵੀ ਰਜਿੰਦਰ ਸੈਣੀ ਨਾਲ ਅਜਿਹਾ ਵਿਚਾਰ ਵਟਾਂਦਰਾ ਨਹੀਂ ਕੀਤਾ। ਮੋਦੀ ਨੇ ਕਿਹਾ ਕਿ ਕੁੱਝ ਮਹੀਨੇ ਪਹਿਲਾਂ ਉਹਦੇ ਧਿਆਨ ਵਿੱਚ ਆਇਆ ਕਿ “ਪਿਫਟਾ ਅਵਾਰਡਜ਼” ਨੂੰ “ਪਾਈਫਾ ਅਵਾਰਡਜ” ਦੇ ਨਾਮ ਹੇਠ ਰਜਿੰਦਰ ਸੈਣੀ ਵਲੋਂ ਆਪਣੇ ਵਲੋਂ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ।
ਨਾਵਾਂ ਵਿੱਚ ਮਾਮੂਲੀ ਫਰਕ ਹੈ। ਅਜੇ ਮੋਦੀ ਦਾ ਪਿਫਟਾ “ਪੰਜਾਬੀ ਇੰਟਰਨੈਸ਼ਨਲ ਫਿਲਮ ਐਂਡ ਟੈਲੀਵਿਯਨ ਅਕੈਡਮੀ ਅਵਾਰਡਜ਼” ਅਤੇ ਸੈਣੀ ਦਾ ਪਾਈਫਾ “ਪੰਜਾਬੀ ਇੰਟਰਨੈਸ਼ਨਲ ਫਿਲਮ ਅਕੈਡਮੀ ਅਵਾਰਡਜ਼”।
ਅਜੇ ਮੋਦੀ ਨੇ ਪ੍ਰੈੱਸ ਰੀਲੀਜ ਵਿੱਚ ਦੱਸਿਆ ਕਿ ਫਰਵਰੀ 2011 ਵਿੱਚ ਮੈਂ ਪੱਤਰਕਾਰਤਾ ਨਾਲ ਜੁੜੇ ਰਾਜਿੰਦਰ ਸੈਣੀ ਨੂੰ ਖੁਦ ਆਪਣੇ ਰੈਸਟੋਰੈਂਟ “ਕੈਫੇ ਦਿੱਲੀ 6”, ਜੋ ਬਰੈਂਪਟਨ ਦੇ ਸ਼ਾਪਰਜ਼ ਵਰਲਡ ਵਿੱਚ ਸਥਿਤ ਹੈ, ਵਿਖੇ ਬੁਲਾਇਆ ਸੀ। ਆਪਣੇ ਹੋਰ ਮੈਂਬਰਾਂ ਦੀ ਮੌਜੂਦਗੀ ਵਿੱਚ ਅਸੀਂ ਮੈਂ ਆਪਣਾ ਪ੍ਰਾਜੈਕਟ ਅਤੇ ਆਪਣੇ ਖਿਆਲ ਰਜਿੰਦਰ ਸੈਣੀ ਨਾਲ ਸਾਂਝੇ ਕੀਤੇ। ਇਸ ਮੌਕੇ ਸੈਣੀ ਨੂੰ ਮੀਡੀਆ ਪਾਰਟਨਰ ਅਤੇ ਜਿਊਰੀ ਦੇ ਮੈਂਬਰ ਹੋਣ ਦੀ ਪੇਸ਼ਕਸ਼ ਕੀਤੀ।
ਮੋਦੀ ਨੇ ਪ੍ਰੈੱਸ ਰੀਲੀਜ਼ ਵਿੱਚ ਦੱਸਿਆ ਕਿ ਅਕਤੂਬਰ 2011 ਵਿੱਚ ਖੁਸ਼ੀਆਂ ਫਿਲਮ ਦੀ ਪ੍ਰਮੋਸ਼ਨ ਮੌਕੇ ਇਸਦੇ ਮੁੱਖ ਸਿਤਾਰਾ ਜਸਬੀਰ ਜੱਸੀ ਅਤੇ ਸਮੁੱਚੇ ਮੀਡੀਏ ਦੀ ਮੌਜੂਦਗੀ ਤੰਦੂਰੀ ਫਲੇਮਜ਼ ਰੈਸਟੋਰੈਂਟ ਵਿੱਚ ਪਿਫਟਾ ਦੀ ਟਰੌਫੀ ਦਾ ਡੀਜਾਇਨ ਅਤੇ ਲਾਈਫ ਸਾਈਜ਼ ਪੋਸਟਰ ਰੀਲੀਜ਼ ਕੀਤਾ ਗਿਆ ਸੀ।
ਪਰਵਾਸੀ ਮੀਡੀਆ ਗਰੁੱਪ ਦੇ ਪ੍ਰਧਾਨ ਰਜਿੰਦਰ ਸੈਣੀ ਨਾਲ ਅੱਜ ਫੋਨ ਤੇ ਗੱਲ ਹੋਈ ਤਾਂ ਉਨ੍ਹਾਂ ਆਨ ਰੈਕਰਡ ਕੋਈ ਗੱਲ ਕਰਨ ਤੋਂ ਇਨਾਕਰ ਕਰਦਿਆਂ ਫੈਕਸ ਰਾਹੀਂ ਮੋਦੀ ਅਤੇ ਉਸਦੀ ਕੰਪਨੀ ਨੂੰ ਭੇਜਿਆ ਵਕੀਲ ਦਾ ਲੈਟਰ ਫੈਕਸ ਕਰ ਦਿੱਤਾ। ਆਕ੍ਰਮਣ ਲਹਿਜ਼ੇ ਵਾਲੀ ਸ਼ਬਦਾਵਲੀ ਵਾਲੇ ਵਕੀਲ ਵੱਲੋਂ ਭੇਜੇ ਪੱਤਰ ਵਿੱਚ ਕਾਨੂੰਨ ਦੀ ਕੋਈ ਧਾਰਾ ਦਾ ਵੇਰਵਾ ਮੌਜੂਦ ਨਹੀਂ ਹੈ ਜਿਸ ਤਹਿਤ ਅਜੇ ਮੋਦੀ ਵਲੋਂ ਚੁੱਕਿਆ ਕਦਮ ਗੈਰਕਾਨੂੰਨੀ ਠਹਿਰਾਇਆ ਜਾ ਸਕਦਾ ਹੋਵੇ। ਦੂਸਰੇ ਪਾਸੇ ਅਜੇ ਮੋਦੀ ਵਲੋਂ ਭੇਜਿਆ ਪੱਤਰ ਕਾਨੂੰਨੀ ਪੱਖ ਤੋਂ ਕਿੰਨੀ ਕੁ ਅਹਿਮੀਅਤ ਰੱਖਦਾ ਹੈ, ਇਸ ਬਾਰੇ ਕਾਨੂੰਨੀ ਮਾਹਰ ਲੋਕ ਹੀ ਦੱਸ ਸਕਦੇ ਹਨ।
ਅੱਜ ਦੀ ਤਾਰੀਖ ਵਿੱਚ ਅਜੇ ਮੋਦੀ ਦਾ ਪਿਫਟਾ “ਪੰਜਾਬੀ ਇੰਟਰਨੈਸ਼ਨਲ ਫਿਲਮ ਐਂਡ ਟੈਲੀਵਿਯਨ ਅਕੈਡਮੀ ਅਵਾਰਡਜ਼” ਅਪਰੈਲ 2012 ਵਿੱਚ ਅਤੇ ਅਤੇ ਸੈਣੀ ਦਾ ਪਾਈਫਾ “ਪੰਜਾਬੀ ਇੰਟਰਨੈਸ਼ਨਲ ਫਿਲਮ ਅਕੈਡਮੀ ਅਵਾਰਡਜ਼” ਅਗਸਤ 2012 ਵਿੱਚ ਹੋਣ ਦੇ ਐਲਾਨ ਸਾਹਮਣੇ ਆਏ ਹਨ। ਕਦੋਂ ਕੌਣ ਕੀ ਕਰਵਾ ਪਾਉਂਦਾ ਹੈ ਇਸ ਦਾ ਅੰਦਾਜ਼ਾ ਅਜੇ ਮੋਦੀ ਵਲੋਂ ਕਰਵਾਈ ਜਾਣ ਵਾਲੀ ਪ੍ਰੈੱਸ ਕਾਨਫਰੰਸ ਜਾਂ ਦੋਹਾਂ ਗਰੁੱਪਾਂ ਦੀ ਅਗਲੀ ਕਾਰਵਾਈ ਤੋਂ ਲੱਗੇਗਾ।

No comments:
Post a Comment