Sunday, 5 February 2012

ਕੀ ਤੇਰਾ ਸੱਚ ਮੰਨੀਏ : ਪ੍ਰਕਾਸ਼ ਸਿੰਘ ਬਾਦਲ ਜਿੱਤਣਗੇ ਪਰ ਸਰਕਾਰ ਕਾਂਗਰਸ ਦੀ ਬਣੇਗੀ- ਗੁਰਦਾਸ ਬਾਦਲ

 ਲੰਬੀ ਹਲਕੇ ਤੋਂ ਆਪਣੇ ਮੁੱਖ ਮੰਤਰੀ ਭਰਾ  ਪ੍ਰਕਾਸ਼ ਸਿੰਘ  ਬਾਦਲ ਨੇ ਸਿੱਧੀ ਟੱਕਰ ਲੈਣ ਵਾਲੇ   ਗੁਰਦਾਸ ਸਿੰਘ ਬਾਦਲ ਨੇ  ਮੁਕਤਸਰ ਵਿੱਚ ਕਿਹਾ ਕਿ  ਲੰਬੀ ਹਲਕੇ ਤੋਂ  ਉਸਦੇ ਭਰਾ  ਪ੍ਰਕਾਸ਼ ਸਿੰਘ ਬਾਦਲ  ਜਰੂਰ ਜਿੱਤ ਜਾਣਗੇ   ਪਰ ਪੰਜਾਬ ਵਿੱਚ ਸਰਕਾਰ ਕਾਂਗਰਸ ਦੀ ਹੀ ਬਣੇਗੀ ।
  ਉਹਨਾਂ ਕਿਹਾ ਲੰਬੀ ਖੇਤਰ ਵਿੱਚ ਕਾਂਗਰਸ ਉਮੀਦਵਾਰ ਮਹੇਸ਼ਵਿੰਦਰ ਸਿੰਘ ਬਾਦਲ ਅਤੇ ਮੁੱਖ ਮੰਤਰੀ ਬਾਦਲ ਵਿਚਕਾਰ  ਕਾਂਟੇ ਦੀ ਟੱਕਰ ਬਣੀ ਹੋਈ ਸੀ  ਪਰ  ਮਹੇਸ਼ਇੰਦਰ  ਇਸ ਵਾਰ ਚੋਣ ਪ੍ਰਚਾਰ ਵਿੱਚ ਉਨੀ ਸਰਗਰਮੀ ਨਹੀਂ ਦਿਖਾ ਸਕੇ । ਹੁਣ ਕੁਲ ਮਿਲਾ ਕੇ  ਇਹ ਸੀਟ  ਮੁੱਖ ਮੰਤਰੀ ਦੇ ਖਾਤੇ ਜਾਂਦੀ ਹੋਈ ਹੀ ਪ੍ਰਤੀਤ ਹੁੰਦੀ ਹੈ।
 ਗੁਰਦਾਸ  ਬਾਦਲ ਨੇ ਕਿਹਾ ਕਿ ਰਾਜ ਵਿੱਚ ਆਉਣ ਵਾਲੀ ਸਰਕਾਰ ਕਾਂਗਰਸ ਦੀ ਹੀ ਹੋਵੇਗੀ  ਪਰ ਸਰਕਾਰ ਬਣਾਉਣ ਵਿੱਚ ਸਾਂਝੇ ਮੋਰਚਾ ਦੀ ਅਹਿਮ ਭੂਮਿਕਾ ਰਹੇਗੀ । ਸਾਝਾਂ ਮੋਰਚਾ ਦੇ  ਉਮੀਦਵਾਰ 20 ਤੋਂ ਜਿ਼ਆਦਾ ਸੀਟਾਂ ਤੇ   ਜਿੱਤ ਪ੍ਰਾਪਤ ਕਰਨਗੇ ।
 ਗੁਰਦਾਸ ਬਾਦਲ ਦੀ ਗੱਲ ਨੂੰ  ਮੰਨੀਏ ਜਾਂ ਉਹਨਾਂ ਦੇ ਬੇਟੇ ਮਨਪ੍ਰੀਤ ਦੀ ਗੱਲ ਨੂੰ  ਮੰਨੀਏ ਜਿਹੜੇ 30 ਜਨਵਰੀ ਨੂੰ ਵੋਟ ਪਾਉਣ ਮੌਕੇ ਕਹਿ ਰਹੇ ਸਨ ਕਿ ਉਹਨਾਂ ਨੂੰ ਅਫਸੋਸ ਹੈ ਕਿ ਮੁੱਖ ਮੰਤਰੀ ਸਾਹਿਬ ਆਪਣੀ ਸੀਟ ਹਾਰ ਜਾਣਗੇ ।






















No comments:

Post a Comment