Sunday, 5 February 2012

ਪਿਫਟਾ ਅਤੇ ਪਾਈਫਾ ਦੇ ਪ੍ਰਬੰਧਕ ਆਹਮੋ ਸਾਹਮਣੇ

ਟਰਾਂਟੋ (ਜਰਨੈਲ ਬਸੋਤਾ)  ਪਰਵਾਸੀ ਇੰਟਰਟੇਨਮੈਂਟ ਇੰਕ ਅਤੇ ਪ੍ਰਵਾਸੀ ਮੀਡੀਆ ਗਰੁੱਪ ਦੇ ਰਜਿੰਦਰ ਸੈਣੀ ਵਲੋਂ ਅੱਜ ਅਜੇ ਮੋਦੀ ਇੰਟਰਟੇਨਮੈਂਟ ਅਤੇ  PBDH2 ਕਾਰਪੋਰਟੇਸ਼ਨ ਨੂੰ ਚਿੱਠੀ ਲਿਖ ਕੇ ਸਖ਼ਤ ਸ਼ਬਦਾਂ ਵਿੱਚ ਤਾੜਨਾ ਕੀਤੀ ਹੈ ਕਿ ਉਹ ਮਲਟੀ ਮਿਲੀਅਨ ਡਾਲਰ ਇੰਟਰਪ੍ਰਾਈਜ਼ ਜੋ ਉਨਟਾਰੀਓ ਵਿੱਚ ਅਗਸਤ ਮਹੀਨੇ ਵਿੱਚ ਹੋਣ ਜਾ ਰਹੀ ਹੈ ਉਸ ਲਈ ਸੰਕਟ ਪੈਦਾ ਕਰਨਾ ਬੰਦ ਕਰਨ। ਮੋਦੀ ਵਲੋਂ ਰਾਜਿੰਦਰ ਸੈਣੀ ਨੂੰ ਭੇਜੇ ਗਏ ਨੋਟਿਸ ਬਾਰੇ ਪਰਵਾਸੀ ਮੀਡੀਆ ਗਰੁੱਪ ਦੇ ਵਕੀਲ ਗਰੈਗਰੀ ਲੁਡਲੋਅ ਨੇ ਲਿਖਿਆ ਹੈ ਕਿ ਇਹ ਨੋਟਿਸ ਸੈਣੀ ਨੂੰ ਬਲੈਕਮੇਲ ਕਰਨ ਦੀ ਕੋਸਿ਼ਸ਼ ਹੈ। ਉਨ੍ਹਾਂ ਲਿਖਿਆ ਕਿ ਅਸੀਂ ਤੁਹਾਡੇ ਨੋਟਿਸ ਵਿੱਚ ਲਿਖੇ ਗਏ ਝੂਠ ਨੂੰ ਸੂਚੀਵੱਧ ਨਹੀਂ ਕਰਦੇ। ਪਰਵਾਸੀ ਮੀਡੀਆ ਗਰੁੱਪ ਦੇ ਲੀਗਲ ਕੌਂਸਲ ਨੇ ਪੱਤਰ ਵਿੱਚ ਵਾਰਨਿੰਗ ਦਿੰਦਿਆਂ ਕਿਹਾ ਗਿਆ ਹੈ ਕਿ ਅਗਰ ਤੁਸੀਂ ਇੰਝ ਹੀ ਲਾਇਬਲ ਅਤੇ ਅੱਗੇ ਭੰਡੀ ਪ੍ਰਚਾਰ ਕਰਨਾ ਜਾਰੀ ਰੱਖਿਆ ਤਾਂ ਕਾਨੂੰਨ ਨੂੰ ਪੂਰੀ ਤਰ੍ਹਾਂ ਲਾਗੂ ਕਰਦਿਆਂ ਤੁਸੀਂ ਇਸ ਸਦਕਾ ਹੋਣ ਵਾਲੇ ਨੁਕਸਾਨ ਦੇ ਜਿ਼ੰਮੇਵਾਰ ਹੋਵੋਂਗੇ ਜੋ ਮਿਲੀਅਨ ਡਾਲਰ ਵਿੱਚ ਹੋ ਸਕਦਾ ਹੈ।

ਵਰਨਣਯੋਗ  ਹੈ ਕਿ ਅਜੇ ਮੋਦੀ ਇੰਟਰਟੇਨਮੈਂਟ ਅਤੇ  PBDH2  ਕਾਰਪੋਰਟੇਸ਼ਨ ਨਾਵਾਂ ਦੀਆਂ ਦੋਵੇਂ ਕੰਪਨੀਆਂ, ਜਿਸ ਦਾ ਮਾਲਕ ਅਤੇ ਡਾਇਰੈਕਟਰ ਅਜੇ ਮੋਦੀ ਹੈ, “ਪਿਫਟਾ ਅਵਾਰਡਜ਼” ਉਨ੍ਹਾਂ ਦੀ “ਇੰਟਲੈਕਚੂਅਲ ਪ੍ਰਾਪਰਟੀ” ਦਾ ਤੌਰ ਤੇ ਮਾਲਕ ਹੈ। “ਇੰਟਲੈਕਚੂਅਲ ਪ੍ਰਾਪਰਟੀ” ਪ੍ਰਤੀ ਕੈਨੇਡਾ ਦਾ ਕਾਨੂੰਨ ਬੜਾ ਸਪੱਸ਼ਟ ਹੈ। ਇਸਦਾ ਮੂਲ ਭਾਵ Common types of intellectual property (IP) rights include copyrights, trademarks, patents, industrial design rights and trade secrets in some jurisdictions.”   ਹੈ, ਜੋ ਕਾਪੀ ਰਾਈਟ ਅਤੇ ਕਿਸੇ ਪ੍ਰਾਜੈਕਟ ਨੂੰ ਵਿਉਂਤਣ ਨਾਲ ਜੁੜਿਆ ਹੋਇਆ ਹੈ।
ਅਜੇ ਮੋਦੀ ਇੰਟਰਟੇਨਮੈਂਟ ਅਤੇ PBDH2 ਕਾਰਪੋਰਟੇਸ਼ਨ ਜਾਰੀ ਪ੍ਰੈੱਸ ਰੀਲੀਜ਼ ਵਿੱਚ ਅਜੇ ਮੋਦੀ ਨੇ ਦੱਸਿਆ ਕਿ ਪਿਫਟਾ ਅਵਾਰਡਜ਼ ਦਾ ਸੰਕਲਪਾਤਮਕ ਉਹ ਹੈ ਅਤੇ ਉਹ ਇਸ ਨੂੰ 1 ਸਾਲ ਤੋਂ ਆਰਗੇਨਾਈਜ਼ ਕਰ ਰਿਹਾ ਸੀ। ਪ੍ਰੈੱਸ ਰੀਲੀਜ਼ ਵਿੱਚ ਅਜੇ ਮੋਦੀ ਨੇ ਦਾਹਵਾ ਕੀਤਾ ਹੈ ਕਿ ਉਹ ਪਿਫਟਾ ਕਰਵਾਉਣ ਲਈ ਪਿਛਲੇ 2-3 ਸਾਲ ਤੋਂ ਲੱਗਿਆ ਹੋਇਆ ਸੀ। ਜਨਵਰੀ 2011 ਵਿੱਚ ਇਹ ਪ੍ਰਾਜੈਕਟ ਤਿਆਰ ਹੋਇਆ, ਜਿਸ ਨੂੰ ਆਰਗੇਨਾਈਜ਼ ਕਰਨ ਵਾਸਤੇ ਪਰਵਾਸੀ ਮੀਡੀਆ ਗਰੁੱਪ ਦੇ ਮਾਲਕ ਰਜਿੰਦਰ ਸੈਣੀ ਨੂੰ ਬੁਲਾ ਕੇ ਉਸ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ । ਪਰਵਾਸੀ ਮੀਡੀਆ ਗਰੁੱਪ ਦੇ ਵਕੀਲ ਦੀ ਚਿੱਠੀ ਅਨੁਸਾਰ ਮੋਦੀ ਨੇ ਕਦੇ ਵੀ ਰਜਿੰਦਰ ਸੈਣੀ ਨਾਲ ਅਜਿਹਾ ਵਿਚਾਰ ਵਟਾਂਦਰਾ ਨਹੀਂ ਕੀਤਾ।  ਮੋਦੀ ਨੇ ਕਿਹਾ ਕਿ ਕੁੱਝ ਮਹੀਨੇ ਪਹਿਲਾਂ ਉਹਦੇ ਧਿਆਨ ਵਿੱਚ ਆਇਆ ਕਿ “ਪਿਫਟਾ ਅਵਾਰਡਜ਼” ਨੂੰ “ਪਾਈਫਾ ਅਵਾਰਡਜ” ਦੇ ਨਾਮ ਹੇਠ ਰਜਿੰਦਰ ਸੈਣੀ ਵਲੋਂ ਆਪਣੇ ਵਲੋਂ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। 
ਨਾਵਾਂ ਵਿੱਚ ਮਾਮੂਲੀ ਫਰਕ ਹੈ। ਅਜੇ ਮੋਦੀ ਦਾ ਪਿਫਟਾ “ਪੰਜਾਬੀ ਇੰਟਰਨੈਸ਼ਨਲ ਫਿਲਮ ਐਂਡ ਟੈਲੀਵਿਯਨ ਅਕੈਡਮੀ ਅਵਾਰਡਜ਼” ਅਤੇ ਸੈਣੀ ਦਾ ਪਾਈਫਾ “ਪੰਜਾਬੀ ਇੰਟਰਨੈਸ਼ਨਲ ਫਿਲਮ ਅਕੈਡਮੀ ਅਵਾਰਡਜ਼”।
ਅਜੇ ਮੋਦੀ ਨੇ ਪ੍ਰੈੱਸ ਰੀਲੀਜ ਵਿੱਚ ਦੱਸਿਆ ਕਿ ਫਰਵਰੀ 2011 ਵਿੱਚ ਮੈਂ ਪੱਤਰਕਾਰਤਾ ਨਾਲ ਜੁੜੇ ਰਾਜਿੰਦਰ ਸੈਣੀ ਨੂੰ ਖੁਦ ਆਪਣੇ ਰੈਸਟੋਰੈਂਟ “ਕੈਫੇ ਦਿੱਲੀ 6”, ਜੋ ਬਰੈਂਪਟਨ ਦੇ ਸ਼ਾਪਰਜ਼ ਵਰਲਡ ਵਿੱਚ ਸਥਿਤ ਹੈ, ਵਿਖੇ ਬੁਲਾਇਆ ਸੀ। ਆਪਣੇ ਹੋਰ ਮੈਂਬਰਾਂ ਦੀ ਮੌਜੂਦਗੀ ਵਿੱਚ ਅਸੀਂ ਮੈਂ ਆਪਣਾ ਪ੍ਰਾਜੈਕਟ ਅਤੇ ਆਪਣੇ ਖਿਆਲ ਰਜਿੰਦਰ ਸੈਣੀ ਨਾਲ ਸਾਂਝੇ ਕੀਤੇ। ਇਸ ਮੌਕੇ ਸੈਣੀ ਨੂੰ ਮੀਡੀਆ ਪਾਰਟਨਰ ਅਤੇ ਜਿਊਰੀ ਦੇ ਮੈਂਬਰ ਹੋਣ ਦੀ ਪੇਸ਼ਕਸ਼ ਕੀਤੀ।
ਮੋਦੀ ਨੇ ਪ੍ਰੈੱਸ ਰੀਲੀਜ਼ ਵਿੱਚ ਦੱਸਿਆ ਕਿ ਅਕਤੂਬਰ 2011 ਵਿੱਚ ਖੁਸ਼ੀਆਂ ਫਿਲਮ ਦੀ ਪ੍ਰਮੋਸ਼ਨ ਮੌਕੇ ਇਸਦੇ ਮੁੱਖ ਸਿਤਾਰਾ ਜਸਬੀਰ ਜੱਸੀ ਅਤੇ ਸਮੁੱਚੇ ਮੀਡੀਏ ਦੀ ਮੌਜੂਦਗੀ ਤੰਦੂਰੀ ਫਲੇਮਜ਼ ਰੈਸਟੋਰੈਂਟ ਵਿੱਚ ਪਿਫਟਾ ਦੀ ਟਰੌਫੀ ਦਾ ਡੀਜਾਇਨ ਅਤੇ ਲਾਈਫ ਸਾਈਜ਼ ਪੋਸਟਰ ਰੀਲੀਜ਼ ਕੀਤਾ ਗਿਆ ਸੀ।
ਪਰਵਾਸੀ ਮੀਡੀਆ ਗਰੁੱਪ ਦੇ ਪ੍ਰਧਾਨ ਰਜਿੰਦਰ ਸੈਣੀ ਨਾਲ ਅੱਜ ਫੋਨ ਤੇ ਗੱਲ ਹੋਈ ਤਾਂ ਉਨ੍ਹਾਂ ਆਨ ਰੈਕਰਡ ਕੋਈ ਗੱਲ ਕਰਨ ਤੋਂ ਇਨਾਕਰ ਕਰਦਿਆਂ ਫੈਕਸ ਰਾਹੀਂ ਮੋਦੀ ਅਤੇ ਉਸਦੀ ਕੰਪਨੀ ਨੂੰ ਭੇਜਿਆ ਵਕੀਲ ਦਾ ਲੈਟਰ ਫੈਕਸ ਕਰ ਦਿੱਤਾ। ਆਕ੍ਰਮਣ ਲਹਿਜ਼ੇ ਵਾਲੀ ਸ਼ਬਦਾਵਲੀ ਵਾਲੇ ਵਕੀਲ ਵੱਲੋਂ ਭੇਜੇ ਪੱਤਰ ਵਿੱਚ ਕਾਨੂੰਨ ਦੀ ਕੋਈ ਧਾਰਾ ਦਾ ਵੇਰਵਾ ਮੌਜੂਦ ਨਹੀਂ ਹੈ ਜਿਸ ਤਹਿਤ ਅਜੇ ਮੋਦੀ ਵਲੋਂ ਚੁੱਕਿਆ ਕਦਮ ਗੈਰਕਾਨੂੰਨੀ ਠਹਿਰਾਇਆ ਜਾ ਸਕਦਾ ਹੋਵੇ। ਦੂਸਰੇ ਪਾਸੇ ਅਜੇ ਮੋਦੀ ਵਲੋਂ ਭੇਜਿਆ ਪੱਤਰ ਕਾਨੂੰਨੀ ਪੱਖ ਤੋਂ ਕਿੰਨੀ ਕੁ ਅਹਿਮੀਅਤ ਰੱਖਦਾ ਹੈ, ਇਸ ਬਾਰੇ ਕਾਨੂੰਨੀ ਮਾਹਰ ਲੋਕ ਹੀ ਦੱਸ ਸਕਦੇ ਹਨ।
ਅੱਜ ਦੀ ਤਾਰੀਖ ਵਿੱਚ ਅਜੇ ਮੋਦੀ ਦਾ ਪਿਫਟਾ “ਪੰਜਾਬੀ ਇੰਟਰਨੈਸ਼ਨਲ ਫਿਲਮ ਐਂਡ ਟੈਲੀਵਿਯਨ ਅਕੈਡਮੀ ਅਵਾਰਡਜ਼” ਅਪਰੈਲ 2012 ਵਿੱਚ ਅਤੇ ਅਤੇ ਸੈਣੀ ਦਾ ਪਾਈਫਾ “ਪੰਜਾਬੀ ਇੰਟਰਨੈਸ਼ਨਲ ਫਿਲਮ ਅਕੈਡਮੀ ਅਵਾਰਡਜ਼” ਅਗਸਤ 2012 ਵਿੱਚ ਹੋਣ ਦੇ ਐਲਾਨ ਸਾਹਮਣੇ ਆਏ ਹਨ। ਕਦੋਂ ਕੌਣ ਕੀ ਕਰਵਾ ਪਾਉਂਦਾ ਹੈ ਇਸ ਦਾ ਅੰਦਾਜ਼ਾ ਅਜੇ ਮੋਦੀ ਵਲੋਂ ਕਰਵਾਈ ਜਾਣ ਵਾਲੀ ਪ੍ਰੈੱਸ ਕਾਨਫਰੰਸ ਜਾਂ ਦੋਹਾਂ ਗਰੁੱਪਾਂ ਦੀ ਅਗਲੀ ਕਾਰਵਾਈ ਤੋਂ ਲੱਗੇਗਾ।

ਕੀ ਤੇਰਾ ਸੱਚ ਮੰਨੀਏ : ਪ੍ਰਕਾਸ਼ ਸਿੰਘ ਬਾਦਲ ਜਿੱਤਣਗੇ ਪਰ ਸਰਕਾਰ ਕਾਂਗਰਸ ਦੀ ਬਣੇਗੀ- ਗੁਰਦਾਸ ਬਾਦਲ

 ਲੰਬੀ ਹਲਕੇ ਤੋਂ ਆਪਣੇ ਮੁੱਖ ਮੰਤਰੀ ਭਰਾ  ਪ੍ਰਕਾਸ਼ ਸਿੰਘ  ਬਾਦਲ ਨੇ ਸਿੱਧੀ ਟੱਕਰ ਲੈਣ ਵਾਲੇ   ਗੁਰਦਾਸ ਸਿੰਘ ਬਾਦਲ ਨੇ  ਮੁਕਤਸਰ ਵਿੱਚ ਕਿਹਾ ਕਿ  ਲੰਬੀ ਹਲਕੇ ਤੋਂ  ਉਸਦੇ ਭਰਾ  ਪ੍ਰਕਾਸ਼ ਸਿੰਘ ਬਾਦਲ  ਜਰੂਰ ਜਿੱਤ ਜਾਣਗੇ   ਪਰ ਪੰਜਾਬ ਵਿੱਚ ਸਰਕਾਰ ਕਾਂਗਰਸ ਦੀ ਹੀ ਬਣੇਗੀ ।
  ਉਹਨਾਂ ਕਿਹਾ ਲੰਬੀ ਖੇਤਰ ਵਿੱਚ ਕਾਂਗਰਸ ਉਮੀਦਵਾਰ ਮਹੇਸ਼ਵਿੰਦਰ ਸਿੰਘ ਬਾਦਲ ਅਤੇ ਮੁੱਖ ਮੰਤਰੀ ਬਾਦਲ ਵਿਚਕਾਰ  ਕਾਂਟੇ ਦੀ ਟੱਕਰ ਬਣੀ ਹੋਈ ਸੀ  ਪਰ  ਮਹੇਸ਼ਇੰਦਰ  ਇਸ ਵਾਰ ਚੋਣ ਪ੍ਰਚਾਰ ਵਿੱਚ ਉਨੀ ਸਰਗਰਮੀ ਨਹੀਂ ਦਿਖਾ ਸਕੇ । ਹੁਣ ਕੁਲ ਮਿਲਾ ਕੇ  ਇਹ ਸੀਟ  ਮੁੱਖ ਮੰਤਰੀ ਦੇ ਖਾਤੇ ਜਾਂਦੀ ਹੋਈ ਹੀ ਪ੍ਰਤੀਤ ਹੁੰਦੀ ਹੈ।
 ਗੁਰਦਾਸ  ਬਾਦਲ ਨੇ ਕਿਹਾ ਕਿ ਰਾਜ ਵਿੱਚ ਆਉਣ ਵਾਲੀ ਸਰਕਾਰ ਕਾਂਗਰਸ ਦੀ ਹੀ ਹੋਵੇਗੀ  ਪਰ ਸਰਕਾਰ ਬਣਾਉਣ ਵਿੱਚ ਸਾਂਝੇ ਮੋਰਚਾ ਦੀ ਅਹਿਮ ਭੂਮਿਕਾ ਰਹੇਗੀ । ਸਾਝਾਂ ਮੋਰਚਾ ਦੇ  ਉਮੀਦਵਾਰ 20 ਤੋਂ ਜਿ਼ਆਦਾ ਸੀਟਾਂ ਤੇ   ਜਿੱਤ ਪ੍ਰਾਪਤ ਕਰਨਗੇ ।
 ਗੁਰਦਾਸ ਬਾਦਲ ਦੀ ਗੱਲ ਨੂੰ  ਮੰਨੀਏ ਜਾਂ ਉਹਨਾਂ ਦੇ ਬੇਟੇ ਮਨਪ੍ਰੀਤ ਦੀ ਗੱਲ ਨੂੰ  ਮੰਨੀਏ ਜਿਹੜੇ 30 ਜਨਵਰੀ ਨੂੰ ਵੋਟ ਪਾਉਣ ਮੌਕੇ ਕਹਿ ਰਹੇ ਸਨ ਕਿ ਉਹਨਾਂ ਨੂੰ ਅਫਸੋਸ ਹੈ ਕਿ ਮੁੱਖ ਮੰਤਰੀ ਸਾਹਿਬ ਆਪਣੀ ਸੀਟ ਹਾਰ ਜਾਣਗੇ ।






















Saturday, 4 February 2012

Hema malni ludhiana by thepunjabnews

Hema malni ludhiana by thepunjabnews

No awareness camps planned, it’s a non-event in Malwa’s cancer belt

Despite the fact that at least 1,100 persons have died of cancer in Muktsar district alone in the past 10 years and the disease is spreading its tentacles at an alarming pace, the health authorities have not planned any awareness camps for the World Cancer Day tomorrow.
The poor and rich both have been afflicted by the deadly disease. Chief Minister Parkash Singh Badal lost his wife Surinder Kaur to cancer last year. Former CM Harcharan Singh Brar’s son Kanwarjit Singh Brar “Sunny”, MLA Muktsar, is also reportedly suffering from the disease.
Though doctors claim that cancer is curable, if detected early stage, the government has neither the equipment to conduct tests nor any specialists in the countryside to advise patients. People are forced to go to Bikaner (Rajasthan) or some other metro city for diagnosis.
Surveys by NGOs show that villages in the Gidderbaha, Lambi and Muktsar subdivisions are highly prone to the disease with at least one cancer patient in each household.
Dr Gurdeep Singh, Muktsar CMO said: “We are busy dealing with routine indoor and outdoor patients. So, we are not holding any cancer awareness camp tomorrow.
“We neither have a specialist nor the equipment to detect cancer cases. Whosoever comes to us, we refer him/her to hospitals in Faridkot, Ludhiana or Chandigarh.”
Asked when a cancer awareness camp was held last, Dr Gurdeep said: “It was in Badal village in October last year.” Cancer patients from poor families lamented that government aid was not reaching them in time. “Also, only a few NGOs like Roko Cancer are providing us help,” they said.
Kulwant Dhaliwal, global ambassador, Roko Cancer, said: “We have been holding medical camps in 17 countries, including India. But, here in Punjab, the awareness level on cancer is almost zero, which is the main reason for the increasing number of cancer cases here.
“As the government has failed to spread awareness among the people, the disease has now spread to the Doaba belt too.”
World Cancer Day Today
n The Gidderbaha, Lambi and Muktsar subdivisions are highly prone to the disease with at least one cancer patient in each household
n Cancer awareness camp was held last in Badal village in October last year, says Muktsar Chief Medical Officer
n Poor families lament that the government aid is not reaching them in time

SATPAL GOSAIN